ਸਾਡੇ ਬਾਰੇ (ਪੰਜਾਬੀ)

ਪੈਟਰੀ ਟਰੱਕ ਸਪਲਾਈ ਲਿਮਟਿਡ ਸਮਰਪਿਤ ਸੇਲਜ਼ਮੈਨਾਂ ਦੀ ਇੱਕ ਛੋਟੀ ਜਿਹੀ ਟੀਮ ਹੈ। ਸਾਡੀ ਕਹਾਣੀ 1975 ਵਿੱਚ ਸ਼ੁਰੂ ਹੋਈ, ਜਦੋਂ ਬਿਲ ਪੈਟਰੀ ਨੇ ਮੋਟਰਗੱਡੀ ਦੇ ਹਿੱਸੇ ਵੇਚਣ ਲਈ ਬੀਮਾ ਐਡਜਸਟਰ ਵਜੋਂ ਆਪਣੀ ਨੌਕਰੀ ਛੱਡ ਦਿੱਤੀ ਸੀ। ਉਸ ਤੋਂ ਥੋੜ੍ਹੀ ਦੇਰ ਬਾਅਦ ਬਿੱਲ ਨੇ ਆਪਣੇ ਬੇਟੇ ਡੀਨ ਨੂੰ ਭਰਤੀ ਕਰ ਲਿਆ ਅਤੇ ਕਾਰੋਬਾਰ ਹੌਲੀ ਹੌਲੀ ਵਧਾਇਆ। 1980 ਦੇ ਦਹਾਕੇ ਤੱਕ ਡੀਨ ਨੂੰ ਅਹਿਸਾਸ ਹੋਇਆ ਕਿ ਵਿਸ਼ਾਲ ਆਟੋਮੋਟਿਵ ਹਿੱਸੇ ਦੇ ਬਾਜ਼ਾਰ ਵਿਚ ਮੁਕਾਬਲਾ ਕਰਨਾ ਮੁਸ਼ਕਿਲ ਸੀ, ਜੱਦ ਕਿ ਕਿਫਾਇਤੀ ਸ੍ਰੇਣੀ 8 ਟਰੱਕਾਂ ਦੇ ਹਿੱਸੇ ਲਈ ਇੱਕ ਅਣਛੁਹਿਆ ਬਾਜ਼ਾਰ ਮੌਜੂਦ ਸੀ। ਇਸ ਤੋਂ ਬਾਅਦ ਕਾਰੋਬਾਰ ਦਾ ਬਹੁਤ ਵਾਧਾ ਹੋਇਆ। '90 ਦੇ ਦਹਾਕੇ ਤਕ, ਡੀਨ ਨੇ ਪੂਰਬੀ ਉੱਤਰੀ ਅਮਰੀਕਾ ਦੇ ਬੰਪਰ ਗੁਰੂ ਦੇ ਤੌਰ ਤੇ ਆਪਣੀ ਸ਼ੋਹਰਤ ਬਣਾ ਲਈ ਸੀ। ਉੱਤਰੀ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਫੈਕਟਰੀਆਂ ਨਾਲ ਭਾਈਵਾਲੀ ਵਿੱਚ ਕੰਮ ਕਰਦੇ ਹੋਏ, ਪੈਟਰੀ ਟਰੱਕ ਗੁਣਵੱਤਾ, ਉਪਲਬਧਤਾ, ਅਤੇ ਯੋਗਤਾ ਦੀ ਪਹਿਛਾਣ ਸੀ। ਸਾਲ 2010 ਦੇ ਵਿੱਚ, ਐਰੋਨ ਅਤੇ ਜੇਮਸ ਕਾਰੋਬਾਰ ਵਿੱਚ ਸ਼ਾਮਲ ਹੋ ਗਏ ਤਾਂ ਜੋ ਉਹ ਇਸ ਨੂੰ ਆਨਲਾਈਨ ਵਿਸਥਾਰ ਦੁਆਰਾ ਅੰਤਰਰਾਸ਼ਟਰੀ ਮੰਚਾਂ 'ਤੇ ਪਹੁੰਚਾ ਸਕਣ। 2019 ਵਿੱਚ, ਟੀਮ ਨੇ ਹੈਮਿਲਟਨ ਵਿੱਚ ਇੱਕ ਸਟੋਰ ਖੋਲਿਆ ਤਾਂ ਕਿ ਉਹ ਇਲਾਕੇ ਦੀਆਂ ਜਰੂਰਤਾਂ ਨੂੰ ਬਿਹਤਰੀ ਨਾਲ ਪੂਰਾ ਕਰ ਸਕਣ।